Friday, 4 August 2017

ਜਨਰਲ ਜ਼ੋਰਾਵਰ ਸਿੰਘ

ਖਾਲਸਾ ਰਾਜ ਦਾ ਜਰਨੈਲ – ਜਨਰਲ ਜ਼ੋਰਾਵਰ ਸਿੰਘ


#ਤਿੱਬਤ ਦੇ ਜਿਸ ਇਲਾਕੇ ਬਾਰੇ ਹੁਣ ਚੀਨ ਅਤੇ ਭਾਰਤ ਵਿਚਾਲ਼ੇ ਰੇੜਕਾ ਚੱਲ ਰਿਹਾ ਹੈ, ਉਹ ਇਲਾਕਾ 1841 ਵਿੱਚ ਸਿੱਖ ਰਾਜ ਦੀ ਹਿੱਸਾ ਸੀ, ਜਿਸ ਦਾ ਸਬੂਤ ਹੈ ਟਕਲਾਕੋਟ ਵਿੱਚ ਉਸਰਿਆ #ਜੋਰਾਵਰ_ਫੋਰਟ।
ਇਹ ਕਿਲਾ ਮਹਾਰਾਜਾ ਰਣਜੀਤ ਸਿੰਘ ਦੇ #ਸਿੱਖ ਜਰਨੈਲ ਜੋਰਾਵਰ ਸਿੰਘ ਨੇ ਉਸਾਰਿਆ ਸੀ ਅਤੇ ਇਥੇ ਖਾਲਸਾ ਰਾਜ ਦੇ ਝੰਡੇ ਗੱਡੇ ਸੀ।
 #ਵਾਜਪਾਈ ਦੀ ਸਰਕਾਰ ਵੇਲ਼ੇ ਭਾਰਤ ਵੱਲੋਂ ਇਹ ਇਲਾਕਾ ਮੰਗੇ ਜਾਣ 'ਤੇ ਚੀਨ ਨੇ ਜਵਾਬ ਵਿੱਚ ਕਿਹਾ ਸੀ ਕਿ ਕਦੇ ਇਹ ਇਲਾਕਾ ਖਾਲਸਾ ਰਾਜ ਦਾ ਹਿੱਸਾ ਹੁੰਦਾ ਸੀ ਅਤੇ ਚੀਨ ਇਸ ਇਲਾਕੇ ਬਾਰੇ ਸਿਰਫ਼ ਖਾਲਸਾ ਸਰਕਾਰ ਨਾਲ਼ ਹੀ ਗੱਲਬਾਤ ਕਰੇਗਾ।

ਖਾਲਸਾ ਰਾਜ ਦਾ ਜਰਨੈਲ – ਜਨਰਲ ਜ਼ੋਰਾਵਰ ਸਿੰਘ

ਜਨਰਲ ਜ਼ੋਰਾਵਰ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਦਾ ਓਹ ਜਰਨੈਲ ਸੀ ਜਿਸ ਨੇ ਕਸ਼ਮੀਰ ਘਾਟੀ ਤੋਂ ਲੈ ਕੇ ਤਿਬੱਤ ਤੱਕ ਖਾਲਸਾ ਰਾਜ ਕਾਇਮ ਕੀਤਾ।

👉 ਜਰਨਲ ਜ਼ੋਰਾਵਰ ਸਿੰਘ ਸਿੱਖ ਇਤਿਹਾਸ ਜਾਂ ਸ਼ਾਇਦ ਸੰਸਾਰ ਦਾ ਇਕੋ ਇੱਕ ਯੋਧਾ ਸੀ ਜਿਸ ਦੇ ਸਰੀਰ ਦੇ ਮਾਸ ਦੀ ਬੋਟੀ ਬੋਟੀ ਦੀ ਕਦਰ ਦੁਸ਼ਮਣਾਂ ਵੱਲੋਂ ਕੀਤੀ ਗਈ ਹੋਵੇ।

👉 ਜਰਨਲ ਜ਼ੋਰਾਵਰ ਸਿੰਘ ਲੇਹ ਲਦਾਖ਼ ਨੂੰ ਫਤਿਹ ਕਰਨ ਤੋਂ ਬਾਦ ਤਿੱਬਤ ਨੂੰ ਫਤਿਹ ਕਰਨ ਲਈ ਤੁਰ ਪਿਆ। ਮਾਨ ਸਰੋਵਰ ਝੀਲ ਦੇ ਇਲਾਕੇ ਨੂੰ ਸਹਿਜੇ ਹੀ ਫਤਿਹ ਕਰ ਕੇ ਉਸਨੇ ਪੁਰਾਂਗ (ਤਿਬੱਤ) ਵੱਲ ਚੜ੍ਹਾਈ ਕਰ ਦਿੱਤੀ।

👉 ਇਹਨਾਂ ਜਿੱਤਾਂ ਨੂੰ ਸੁਣ ਕੇ ਅੰਗਰੇਜ਼ ਬੌਖ਼ਲਾ ਗਏ। ਓਹਨਾਂ ਨੇ ਡੋਗਰਿਆਂ ਦੀ ਮਦਦ ਨਾਲ ਇਕ ਸਾਜਿਸ਼ ਦੇ ਤਹਿਤ ਲਾਹੌਰ ਦਰਬਾਰ ਵੱਲੋਂ ਸੁਨੇਹਾ ਭਿਜਵਾ ਕੇ ਜ਼ੋਰਾਵਰ ਸਿੰਘ ਨੂੰ ਵਾਪਸ ਬੁਲਾ ਲਿਆ।

👉ਜਦੋਂ ਜਰਨੈਲ ਜ਼ੋਰਾਵਰ ਸਿੰਘ ਵਾਪਸ ਪਰਤ ਰਿਹਾ ਸੀ ਤਾਂ ਟੋਏਓ ਦੇ ਅਸਥਾਨ ਤੇ ਤਿਬੱਤੀ ਫੌਜ਼ ਨੇ ਹਮਲਾ ਕਰ ਦਿੱਤਾ। ਖਾਲਸਾ ਫੌਜ਼ ਦੀ ਗਿਣਤੀ ਬਹੁਤ ਥੋੜ੍ਹੀ ਹੋਣਾ, -45 ਡਿਗਰੀ ਤਾਪਮਾਨ ਸਹਿਣ ਦੇ ਆਦੀ ਨਾ ਹੋਣਾ, ਕੱਚੇ ਚੌਲ਼ਾਂ ਦਾ ਭੋਜਨ ਅਤੇ ਠੰਡ ਕਾਰਨ ਬੀਮਾਰ ਹੋਏ ਘੋੜਿਆਂ ਦੇ ਬਾਵਜੂਦ ਖਾਲਸਾ ਫੌਜ਼ ਨੇ ਜਰਨੈਲ ਜੋਰਾਵਰ ਸਿੰਘ ਦੀ ਅਗਵਾਈ ਵਿੱਚ ਅਜਿਹੀ ਬਹਾਦਰੀ ਨਾਲ ਜੰਗ ਕੀਤੀ ਕਿ ਚਿੱਟੀ ਬਰਫ਼ ਦਾ ਰੰਗ ਲਾਲ ਹੋ ਗਿਆ।

👉ਇਸ ਦੌਰਾਨ ਜੰਗ ਜਿੱਤ ਰਹੀ ਖਾਲਸਾ ਫੌਜ਼ ਦੀ ਅਗਵਾਈ ਕਰ ਰਹੇ ਜਰਨੈਲ ਦੇ ਪੱਟ ਵਿਚ ਇੱਕ ਗੋਲੀ ਆਣ ਲੱਗੀ। ਸੂਰਮਾ ਘੋੜੇ ਤੋਂ ਹੇਠਾਂ ਡਿੱਗ ਪਿਆ ਪਰ ਫਿਰ ਵੀ ਆਪਣੇ ਬਰਛੇ ਨਾਲ਼ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਰਿਹਾ ਅਤੇ ਦੁਪਹਿਰ ਤੱਕ ਕਿਸੇ ਵੈਰੀ ਦੀ ਉਸ ਦੇ ਲਾਗੇ ਆਉਣ ਦੀ ਜ਼ੁਰਰਤ ਨਾ ਹੋਈ।ਆਖ਼ਰ ਇਕ ਵੈਰੀ ਨੇ ਕੁਝ ਉਚਾਈ ਤੋਂ ਇਕ ਤਿਬੱਤੀ ਬਰਛਾ ਵਗ੍ਹਾਤਾ ਮਾਰਿਆ ਜਿਹੜਾ ਜਰਨੈਲ ਦੀ ਪਿੱਠ ਤੇ ਵੱਜਕੇ ਛਾਤੀ ਵਿਚੋਂ ਪਾਰ ਹੋ ਗਿਆ ਤੇ ਜਰਨੈਲ ਸ਼ਹਾਦਤ ਪਾ ਗਿਆ।

👉ਜਰਨੈਲ ਇਤਨੀ ਬਹਾਦਰੀ ਨਾਲ ਲੜਿਆ ਕਿ ਤਿਬੱਤੀ ਲੋਕ ਉਸ ਦੇ ਇਕ ਇਕ ਵਾਲ਼ ਨੂੰ ਪੁੱਟ ਕੇ ਨਿਸ਼ਾਨੀ ਤੌਰ ਤੇ ਘਰਾਂ ਨੂੰ ਲੈ ਗਏ। ਉਸ ਦੇ ਸਰੀਰ ਦੀ ਬੋਟੀ ਬੋਟੀ ਕਰਕੇ ਲੜਾਈ ਚ ਹਿੱਸਾ ਲੈਣ ਵਾਲ਼ੇ ਹਰੇਕ ਕਬੀਲੇ ਦੇ ਸਰਦਾਰ ਨੂੰ ਇੱਕ ਇੱਕ ਬੋਟੀ ਵੰਡ ਦਿੱਤੀ ਕਿਉਂਕਿ ਤਿਬੱਤੀ ਲੋਕ ਮੰਨਦੇ ਹਨ ਕਿ ਸ਼ੇਰ ਦੇ ਮਾਸ ਨੂੰ ਘਰ ਵਿੱਚ ਰੱਖਣ ਨਾਲ 
 ਜਿਹਾ ਬਹਾਦਰ ਪੁੱਤ ਜਨਮ ਲੈਂਦਾ ਹੈ। ਪਰ ਇਸ ਜਰਨੈਲ ਦੇ ਬਹਾਦਰੀ ਭਰੇ ਕਾਰਨਾਮਿਆਂ ਨੂੰ ਦੇਖ ਕੇ ਉਹਨਾਂ ਨੇ ਸੋਚਿਆ ਕਿ ਇਸਦੇ ਮਾਸ ਨੂੰ ਘਰ ਵਿਚ ਰੱਖਣ ਨਾਲ ਆਉਣ ਵਾਲੀ ਨਸਲ ਸ਼ੇਰ ਵਰਗੀ ਬਹਾਦਰ ਪੈਦਾ ਹੋਵੇਗੀ। ਉਸਦੇ ਖੱਬੇ ਹੱਥ ਨੂੰ ਉਹਨਾਂ ਨੇ ਇਕ ਮੱਠ ਦੇ ਵਿੱਚ ਦੱਬ ਦਿੱਤਾ ਜਿਸ ਨੂੰ ਉਹ ਸਿੰਘਲਾ ਛੋਟਨ ਕਹਿੰਦੇ ਹਨ।

👉ਅੱਜ ਵੀ ਤਿਬੱਤੀ ਲੋਕ ਕਹਿੰਦੇ ਹਨ ਕਿ ਇਥੇ ਸ਼ੇਰ ਸੁੱਤਾ ਪਿਆ ਹੈ। ਉਹਨਾਂ ਦੀਆਂ ਗਰਭਵਤੀ ਔਰਤਾਂ ਅੱਜ ਵੀ ਇੱਥੇ ਆ ਕੇ ਮੱਥਾ ਟੇਕਦੀਆਂ ਹਨ ਅਤੇ ਆਪਣੇ ਹੋਣ ਵਾਲ਼ੇ ਬੱਚੇ ਲਈ ਉਸ ਜਰਨੈਲ ਜੋਰਾਵਰ ਸਿੰਘ ਜਿਹਾ ਬਹਾਦਰ ਹੋਣ ਦੀ ਕਾਮਨਾ ਕਰਦੀਆਂ ਹਨ।
         

ਪੂਰੀ ਜਾਣਕਾਰੀ ਲਈ ਹੇਠ ਵੀਡਿਓ ਦੇਖੋ ( ਚਾਰ ਭਾਗਾ ਵਿਚ )










ਜਾਣਕਾਰੀ ਹੋਰਨਾਂ ਨੂੰ ਸ਼ੇਅਰ ਕਰਕੇ ਸਾਂਝੀ ਕਰੋ
ਧੰਨਵਾਦ
ਕਾਪੀ


No comments:

Post a Comment